ਨੀਂ ਤੇਰੇ ਦਿੱਤੇ ਦੁੱਖ, ਸਾਡੇ ਬਣ ਗਏ ਸਹਾਰੇ..
ਭਰਦੇ ਗਵਾਹੀਆਂ ਸੱਭ ਅੰਬਰਾਂ ਦੇ ਤਾਰੇ...
ਕੀ ਹੋਏਆ ਜੇ ਤੂੰ ਨਹੀਂ ਤਾਂ,
ਪੀੜਾਂ ਪਰਾਈਆਂ ਮਿਲ ਗਈਆਂ।
ਤੇਰਾ ਪਿਆਰ ਤੇ ਸਾਨੂੰ ਨਹੀਂ ਮਿਲਿਆ...
ਰੋਸੇ ਤਨਹਾਈਆਂ ਮਿਲ ਗਈਆਂ।
ਭਰ ਜਾਣਗੇ ਨੀਂ ਅਜੇ ਜਖ਼ਮ ਨੇ ਅੱਲੇ..
ਕੁਝ ਨਾਂ ਤੇ ਕੁਝ ਹੀ ਪਿਆ ਏ ਸਾਡੇ ਪੱਲੇ..
ਅਸੀਂ ਸੁਖਾ ਮੰਗਦੇ ਰਹਿਗਏ ਨੀਂ,
ਫਿਰ ਕਿਉਂ ਬੁਰਾਈਆਂ ਮਿਲ ਗਈਆਂ।
ਤੇਰਾ ਪਿਆਰ ਤੇ ਸਾਨੂੰ ਨਹੀਂ ਮਿਲਿਆ...
ਰੋਸੇ ਤਨਹਾਈਆਂ ਮਿਲ ਗਈਆਂ..
ਹੌਕਿਆਂ ਦੇ ਨਾਲ ਹੁਣ ਪੈ ਗਈ ਸਾਕਾਦਾਰੀ ਨੀਂ,
ਏਸੀ ਮਾਰ ਸਾਨੂੰ ਤੇਰੇ ਇਸ਼ਕ ਨੇ ਮਾਰੀ ਨੀਂ।
ਅਸੀਂ ਦਰਦ ਸੁਣਾਵਣ ਆਏ ਸੀ,
ਅੱਗੋਂ ਸ਼ਹਿਨਾਈਆਂ ਮਿਲ ਗਈਆਂ।
ਤੇਰਾ ਪਿਆਰ ਤੇ ਸਾਨੂੰ ਨਹੀਂ ਮਿਲਿਆ...
ਰੋਸੇ ਤਨਹਾਈਆਂ ਮਿਲ ਗਈਆਂ..
ਥੋਖਿਆਂ ਦੀ ਲੜੀ ਤੇਰੀ ਯਾਦ 'ਚ ਪਰੋਊ ਨੀਂ,
'ਨਿਜ਼ਾਮਪੁਰੀਏ' ਦੇ ਗੀਤਾਂ ਚ ਜਿਕਰ ਤੇਰਾ ਹੋਊ ਨੀਂ।
'ਕਾਲੇ' ਨੂੰ ਵਿੱਚ ਲੇਖਾਂ ਦੇ ਕਾਹਤੋਂ ਤਬਾਹੀਆਂ ਮਿਲ ਗਈਆਂ.....
ਤੇਰਾ ਪਿਆਰ ਤੇ ਸਾਨੂੰ ਨਹੀਂ ਮਿਲਿਆ...
ਤੇਰਾ ਪਿਆਰ ਤੇ ਸਾਨੂੰ ਨਹੀਂ ਮਿਲਿਆ...
ਰੋਸੇ ਤਨਹਾਈਆਂ ਮਿਲ ਗਈਆਂ..
No comments:
Post a Comment