ਦੁੱਧ ਜਿਨ੍ਹਾਂ ਨੂੰ ਪਿਆਇਆ ਖਾਧੇ ਉਨ੍ਹਾਂ ਕੋਲੋਂ ਡੰਗ,
ਸਾਕ ਜਿਨ੍ਹਾਂ ਨਾਲ ਸੀ ਗੂੜੇ ਉਨ੍ਹਾਂ ਬਦਲੇ ਨੇ ਰੰਗ।
ਨ੍ਹੇਰੀ(ਹਨੇਰੀ) ਬਣ ਕੇ ਉਹ ਮਹਿਲ ਸਾਡੇ ਪਿਆਰ ਦਾ ਪਲਾਂ 'ਚ ਖਿਲਾਰ ਗਏ,
ਜੂਆ ਇਸ਼ਕੇ ਦਾ ਏਸਾ ਅਸੀਂ ਖੇਡਿਆ ਕਿ ਜਿੰਦਗੀ ਵੀ ਹਾਰ ਗਏ।
ਜਿਨ੍ਹਾਂ ਹੱਸਣਾ ਸਿਖਾਇਆ ਤੁਰ ਗਏ ਉਹ ਰੁਆ ਕੇ,
ਸ਼ੀਸ਼ੇ ਤਿੜਕੇ ਦੇ ਵਾਗੂੰ ਗਏ ਦਿਵਾਰ ਉਤੋਂ ਲਾਕੇ।
ਅਸੀਂ ਸਾਹਾਂ ਤੋਂ ਵੀ ਵੱਧ ਚਾਹਿਆ ਜਿਨ੍ਹਾਂ ਨੂੰ ,
ਉਹ ਦਿਲ 'ਚੋਂ ਵਿਸਾਰ ਗਏ।
ਜੂਆ ਇਸ਼ਕੇ ਦਾ ਏਸਾ ਅਸੀਂ ਖੇਡਿਆ ਕਿ ਜਿੰਦਗੀ ਵੀ ਹਾਰ ਗਏ....
ਕੁਝ ਬੇਵਫਾਈਆਂ, ਕੁਝ ਦੋਸ਼ ਦਿਤੇ ਮੜ੍ਹ,
ਅੰਗਿਆਰੀ ਉਤੇ ਕੱਖਾਂ ਵਾਂਗੂ ਗਏ ਅਸੀਂ ਸੜ੍ਹ।
ਅਸੀਂ ਆਪਣੇ ਹੀਂ ਆਪ ਕੋਲੋਂ ਪੁਛੀਏ,
ਉਹ ਕਿਹੜੀ ਕੱਢ ਖ਼ਾਰ ਗਏ।
ਜੂਆ ਇਸ਼ਕੇ ਦਾ ਏਸਾ ਅਸੀਂ ਖੇਡਿਆ ਕਿ ਜਿੰਦਗੀ ਵੀ ਹਾਰ ਗਏ....
'ਨਿਜ਼ਾਮਪੁਰੀ' ਨੂੰ ਛੱਡ ਗਏ ਨੇ ਕੱਲਾ ਜਾਣ ਰੁੱਖ,
ਸਾਨੂੰ ਅੱਜ ਪਤਾ ਲੱਗਾ ਦੇਂਦੇ ਆਪਣੇ ਹੀ ਦੁੱਖ।
ਮੁੱਲ ਕਾਲੇ ਦੀਆਂ ਸੱਚੀਆਂ ਮੁਹੱਬਤਾਂ ਦਾ,
ਉਹ ਕੋਢੀਆਂ 'ਚ ਤਾਰ ਗਏ ......
ਜੂਆ ਇਸ਼ਕੇ ਦਾ ਏਸਾ ਅਸੀਂ ਖੇਡਿਆ ਕਿ ਜਿੰਦਗੀ ਵੀ ਹਾਰ ਗਏ....
Monday, 1 January 2007
Subscribe to:
Post Comments (Atom)
No comments:
Post a Comment