ਦੁਖੜੇ ਯਾਰ ਬਣਾ ਸਾਡੇ,
ਬੇਵਫਾ ਬਣ ਕੇ ਤੁਰ ਗਏ ਨੇ।
ਵਫਾ ਨਾ ਕਰ ਸਕੇ ਹਾਸੇ,
ਖੌਰੇ ਕਿਹੜੇ ਵਹਿਣੀ ਰੁੜ ਗਏ ਨੇ।
ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ,
ਦਿਲ ਨੇ ਕਾਲੀ ਰਾਤ ਜਿਹੇ।
ਇਹੋ ਜਿਹੀਆਂ ਕਰਦੇ ਨੇ ਗਲਾਂ,
ਜੋ ਅੰਬਰੀ ਤਾਰੇ ਜੁੜ ਗਏ ਨੇ।
ਹਿਜ਼ਰ ਦਾ ਲੰਬਾ ਪੈਂਡਾ ਏ,
ਤੁਰ ਤੁਰ ਅਜੇ ਨਹੀ ਥਕਿਆ।
ਚਾਹੇ ਮੈਂ ਰੋਣਾ ਹੋਰ,
ਕਰੇ ਕੀ ਹੰਝੂ ਥੁੜ ਗਏ ਨੇ।
Wednesday, 31 January 2007
Subscribe to:
Post Comments (Atom)
No comments:
Post a Comment