Thursday, 4 January 2007

ਮੁੜਦੇ ਮੁੜਦੇ ....: ਮਨਮੋਹਨ ਵਾਰਸ...

ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ।
ਨਾ ਵੇਖਦੇ ਮਹਿੰਦੀ ਸੱਜਣਾਂ ਦੇ ਹੱਥ ਗੈਰਾਂ ਦੀ,
ਨਾ ਪੈਰਾਂ ਦੇ ਵਿੱਚ ਕੋਈ ਵੀ ਛਾਲਾ ਪੈਣਾ ਸੀ।

ਕਿਉਂ ਮੁੜਦੇ ਮੁੜਦੇ ....

ਸੋਚਿਆ ਸੀ ਸੱਜਣ ਸਾਡੇ ਨੇ,
ਇਸ ਆਸ ਸਹਾਰੇ ਜਿਉਂਦੇ ਸਾਂ।
ਹਰ ਸਾਹ ਨਾਲ ਪੱਥਰ ਵਰਗਿਆਂ ਨੂੰ,
ਅਸੀਂ ਰੱਬ ਦੇ ਵਾਂਗ ਧਿਆਉਂਦੇ ਸਾਂ।

ਨਾ ਟੁਟਦਾ ਸਾਡਾ ਵਹਿਮ ਸੰਭਾਲਿਆ ਉਮਰਾਂ ਦਾ,
ਨਾ ਮਹਿਲ ਆਸ ਦਾ ਵਿੱਚ ਪਲਾਂ ਦੇ ਠਹਿਣਾ ਸੀ।
ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ।

ਕਿਉਂ ਮੁੜਦੇ ਮੁੜਦੇ ....

ਉਹ ਦਿਸੇ ਚੁਬਾਰਾ ਸੱਜਣਾ ਦਾ,
ਇਹਦੀ ਰਾਹ ਵੱਲ ਖੁਲਦੀ ਬਾਰੀ ਸੀ।
ਇਸ ਬਾਰੀ 'ਚੋਂ ਚੰਨ ਚੜ੍ਹ ਜਾਂਦਾ,
ਜਦ ਗੂੜੀ ਲੱਗੀ ਯਾਰੀ ਸੀ।

ਬੰਦ ਹੋ ਗਈ ਬਾਰੀ,
ਚੰਨ ਹੋਰ ਥਾਂ ਜਾ ਚੜਿਆ।
ਅਸੀਂ ਜਿਊਂਦੀ ਜਾਨੇ,
ਇਹ ਘਾਟਾ ਵੀ ਸਹਿਣਾ ਸੀ।
ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ।

ਕਿਉਂ ਮੁੜਦੇ ਮੁੜਦੇ ....

ਜਿੰਦ ਕੱਲੀ ਤੇ ਦੁੱਖ ਜਿਆਦਾ ਨੇ,
ਹੁਣ ਹੋਰ ਨਾ ਜਾਵੇ ਪੀੜ ਜਰੀ।
ਜਿਸ ਜਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ,
ਉਸ ਜਿੰਦਗੀ ਨਾਲੋਂ ਮੌਤ ਖ਼ਰੀ।
ਜੇ ਥੋੜੀਆਂ ਖੁਸ਼ੀਆਂ ਵੀ ਮਿਲ ਜਾਂਦੀਆਂ 'ਮੰਗਲ' ਨੂੰ,
ਉਹਨੇਂ ਰਾਣੀ ਮੌਤ ਨੂੰ ਮਿਲਣ ਲਈ ਨਾ ਕਹਿਣਾ ਸੀ।

ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ,
ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ।
ਨਾ ਵੇਖਦੇ ਮਹਿੰਦੀ ਸੱਜਣਾਂ ਦੇ ਹੱਥ ਗੈਰਾਂ ਦੀ,
ਨਾ ਪੈਰਾਂ ਦੇ ਵਿੱਚ ਕੋਈ ਵੀ ਛਾਲਾ ਪੈਣਾ ਸੀ।

ਕਿਉਂ ਮੁੜਦੇ ਮੁੜਦੇ ....


This song had been sung by Manmohan Waris... one of the songs which make me cry...!

No comments: