Monday, 1 January 2007

"ਚੁੱਪ ਦੀ 'ਵਾਜ ਸੁਣੋ !

ਚੁੱਪ ਦੀ 'ਵਾਜ ਸਿਰਫ਼ ਆਸ਼ਿਕ ਦੀ
ਰੱਤ ਸੁਣਦੀ ਹੈ
ਜਾਂ ਖੰਡਰਾ ਦੀ ਛੱਤ ਸੁਣਦੀ ਹੈ
ਜਾਂ ਸੱਪਣੀ ਦੀ ਅੱਖ ਸੁਣਦੀ ਹੈ
ਚੁੱਪ ਦੀ 'ਵਾਜ ਸੁਣੋ !
ਮੈਂ ਮਰ ਚੁਕਿਆਂ
ਮੈਂ ਠਰ ਚੁਕਿਆਂ
ਮੈਂ ਆਪਣੇ ਦਰਦ ਦੀ ਸੂਲੀ 'ਤੇ
ਚਿਰ ਹੋਇਆ ਕਿ ਚੜ੍ਹ ਚੁਕਿਆਂ
ਮੈਂ ਆਪਣੇ ਸਾਥ ਸੰਗ ਆਪੇ
ਬਥੇਰਾ ਸਾਥ ਕਰ ਚੁਕਿਆਂ
ਮੈਂ ਆਪਣੇ ਆਪ ਤੋਂ ਆਪੇ
ਅਨੇਕ ਵਾਰ ਡਰ ਚੁਕਿਆਂ
ਮੈਂ ਆਪਣੇ ਆਪ ਨੂੰ ਆਪਣੇ
ਨਮੋਸ਼ੇ ਮੂੰਹ ਵਿਖਾ ਚੁਕਿਆਂ
ਮੈਂ ਆਪਣੇ ਆਪ ਤੋਂ ਆਪਣੇ ਕਲੰਕਿਤ ਮੂੰਹ ਛੁਪਾ ਚੁਕਿਆਂ
ਮੈਂ ਇਕਲਾਪਾ, ਜ਼ਲਾਲਤ, ਚੁੱਪ,
ਹਿੱਸੇ ਦੀ ਹੰਢਾ ਚੁਕਿਆਂ
ਮੈਂ ਮਰ ਚੁਕਿਆਂ
ਮੈਂ ਜਾ ਚੁਕਿਆਂ !"


......Shiv Kumar Batalvi Ji...

No comments: