Sunday, 11 February 2007

ਰੀਝ ਏ ਅਵੱਲੀ......by...Kanth Kaler (ਕੰਠ ਕਲੇਰ)

ਸਾਡੀ ਰੀਝ ਏ ਅਵੱਲੀ,
ਦੇ ਜਾ ਝੂਠੀ ਜਿਹੀ ਤਸੱਲੀ।
ਨਿੱਤ ਬੂੰਦਾਂ ਚੋਂ ਦੀਦਾਰ ਤੇਰਾ ਕਰੀਦਾ,
ਨੀਂ ਤਲੀਆਂ ਤੇ ਹੰਝੂ ਡੋਲ ਕੇ.....
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਆਪਣੇ ਸਾਹਾਂ ਨੂੰ ਤੇਰੇ ਸਾਹਾਂ ਨੂੰ ਨਿਤਾਰਨਾਂ,
ਆਉਣਾ ਜਿਹੜੇ ਰਾਹ ਓਸ ਰਾਹ ਨੂੰ ਨਿਹਾਰਨਾਂ।
ਪਲ੍ਹ ਵਸਲਾਂ ਦੇ ਦਿਲ਼ ਰਹਿੰਦਾ ਲੱਭਦਾ,
ਯਾਦਾਂ ਦੇ ਖਜਾਨੇਂ ਫੋਲ ਕੇ....
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਪੀਂਘ ਜਿਦਾਂ ਅੰਬਰਾਂ ਤੇ ਕਦੇ ਕਦੇ ਪਇੰਦੀ ਏ,
ਤੇਰੀ ਚਿੱਠੀ ਸਾਰ ਸਾਡੀ ਕਦੇ ਕਦੇ ਲਇੰਦੀ ਏ।
ਦਿਨ ਚਿੱਠੀਆਂ ਨਾਲ ਦਿਲ ਪਰਚਾ ਲਿਆ,
ਰਾਤੀਂ ਫੋਟੋ ਨਾਲ ਬੋਲ ਕੇ......
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਆਵੇਗੀ ਜਰੂਰ ਕਦੇ ਆਪੇ ਕਹਿ਼ ਕੇ ਮੰਨੀ ਜਾਵਾਂ,
ਹੋਕੇ ਹੰਝੂ ਤੇਰੇ ਹੀ ਰੁਮਾਲ ਵਿੱਚ ਬੰਨੀ ਜਾਵਾਂ।
ਬਿੰਦੀ ਸੈਨਾਬਾਦੀ ਲੇਖਾ ਰਹਿੰਦਾ ਕਰਦਾ,
ਨੀਂ ਗਮ਼ਾਂ ਵਿੱਚ ਜਿੰਦ ਰੋਲ ਕੇ.............

ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........
ਰੱਖਦੇ ਆਂ ਬੂਹਾ ਖੋਲ ਕੇ............!!!

No comments: