Sunday, 11 February 2007

sheyar again....

ਤਕਦੀਰ ਨੇ ਚਾਹਾ ਤਕਦੀਰ ਨੇ ਬਤਾਇਆ,
ਤਕਦੀਰ ਨੇ ਤੁਮਕੋ ਔਰ ਹਮਕੋ ਮਿਲਾਇਆ,
ਖੁਸ਼ਨਸੀਬ ਥੇ ਵੋ ਪਲ ਯਾਂ ਹਮ,
ਜਬ ਤੁਮਸਾ ਅਨਮੋਲ ਦੋਸਤ ਇਸ ਜ਼ਿੰਦਗੀ ਮੇਂ ਆਇਆ ......

sheyar..

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌‌
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ 'ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ....

ki kariye....?

Dil nu lag jan rog tah ki kariye,
kisi di yaadch akhiya ron tah ki kariye,
sanu milne di tamana ta rehndi hain,
je YAAR bhul jan te ki kariye......

Yaar...

Nitt Nitt nahin yaarian laa hundiyan,
ke bade aukhe ne banuane yaar ethe.

jina naal si kuch pal beetey,
yaad saari umar aune oho yaar ethe.

kade yaaran ton mukh nahin mor hunda,
karde galtiyan bade balwaan ethe.

russ russ ke aakhir mann jana,
chalda rehna hai yaaran vich takraar ethe.

krishan sudama di yaari vich fikk peya,
phir apne jehan di ki hai aukaad ethe.

ਰੀਝ ਏ ਅਵੱਲੀ......by...Kanth Kaler (ਕੰਠ ਕਲੇਰ)

ਸਾਡੀ ਰੀਝ ਏ ਅਵੱਲੀ,
ਦੇ ਜਾ ਝੂਠੀ ਜਿਹੀ ਤਸੱਲੀ।
ਨਿੱਤ ਬੂੰਦਾਂ ਚੋਂ ਦੀਦਾਰ ਤੇਰਾ ਕਰੀਦਾ,
ਨੀਂ ਤਲੀਆਂ ਤੇ ਹੰਝੂ ਡੋਲ ਕੇ.....
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਆਪਣੇ ਸਾਹਾਂ ਨੂੰ ਤੇਰੇ ਸਾਹਾਂ ਨੂੰ ਨਿਤਾਰਨਾਂ,
ਆਉਣਾ ਜਿਹੜੇ ਰਾਹ ਓਸ ਰਾਹ ਨੂੰ ਨਿਹਾਰਨਾਂ।
ਪਲ੍ਹ ਵਸਲਾਂ ਦੇ ਦਿਲ਼ ਰਹਿੰਦਾ ਲੱਭਦਾ,
ਯਾਦਾਂ ਦੇ ਖਜਾਨੇਂ ਫੋਲ ਕੇ....
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਪੀਂਘ ਜਿਦਾਂ ਅੰਬਰਾਂ ਤੇ ਕਦੇ ਕਦੇ ਪਇੰਦੀ ਏ,
ਤੇਰੀ ਚਿੱਠੀ ਸਾਰ ਸਾਡੀ ਕਦੇ ਕਦੇ ਲਇੰਦੀ ਏ।
ਦਿਨ ਚਿੱਠੀਆਂ ਨਾਲ ਦਿਲ ਪਰਚਾ ਲਿਆ,
ਰਾਤੀਂ ਫੋਟੋ ਨਾਲ ਬੋਲ ਕੇ......
ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........

ਆਵੇਗੀ ਜਰੂਰ ਕਦੇ ਆਪੇ ਕਹਿ਼ ਕੇ ਮੰਨੀ ਜਾਵਾਂ,
ਹੋਕੇ ਹੰਝੂ ਤੇਰੇ ਹੀ ਰੁਮਾਲ ਵਿੱਚ ਬੰਨੀ ਜਾਵਾਂ।
ਬਿੰਦੀ ਸੈਨਾਬਾਦੀ ਲੇਖਾ ਰਹਿੰਦਾ ਕਰਦਾ,
ਨੀਂ ਗਮ਼ਾਂ ਵਿੱਚ ਜਿੰਦ ਰੋਲ ਕੇ.............

ਕਦੇ ਭੁੱਲ ਜਾਵੇ ਰਾਹ ਤੇਰੇ ਪੈਰਾਂ ਨੂੰ, ਰੱਖਦੇ ਆਂ ਬੂਹਾ ਖੋਲ ਕੇ.........
ਰੱਖਦੇ ਆਂ ਬੂਹਾ ਖੋਲ ਕੇ............!!!

ਫੁੱਲਕਾਰੀ ਦੇ ਸ਼ੀਸ਼ੇ ----- ਮਨਮੋਹਨ ਵਾਰਸ

ਪਹਿਲੇ ਤੋੜ ਦੀ ਦਾਰੂ ਵਰਗੇ
ਹੋਰ ਕਿਸੇ ਤੇ ਡੁਲ੍ਹ ਗਏ,
ਡੁੱਬਦਾ ਦਿਲ਼ ਹੁਣ ਕਿਸੇ ਨੂੰ ਚੜ੍ਹਦੀ ਲੋਰ ਵੇਖਦਾ ਏ।
ਸੱਜਣਾਂ ਦੀ ਫੁੱਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,
ਉਨ੍ਹਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ।

ਸੱਜਣਾਂ ਦੀ ਫੁੱਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,
ਉਨ੍ਹਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ.......

ਨਖ਼ਰੇ ਸਾਰੇ ਪਹਿਲਾਂ ਵਾਲੇ,
ਅਜਕਲ੍ਹ ਝੱਲਦਾ ਹੋਰ ਕੋਈ,
ਰਸਤੇ ਵੀ ਸੱਭ ਓਹੀ ਪੁਰਾਣੇ,
ਪਰ ਹੁਣ ਮੱਲਦਾ ਹੋਰ ਕੋਈ।
ਚੱੜਦੇ ਸੂਰਜ ਵਾਂਗੂੰ ਦੱਗਦਾ ਮੁਖੜਾ ਸੁੱਖ ਨਾਲ ਹਾਲੇ ਵੀ,
ਮੁਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਵੇਖਦਾ ਏ।

ਸੱਜਣਾਂ ਦੀ ਫੁੱਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,
ਉਨ੍ਹਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ........

ਕੱਚੀ ਉਮਰੇ ਉਚੀਆਂ ਪੀਂਘਾਂ ਪਾਉਣੀਆਂ ਭੁੱਲ ਅਸਾਡੀ ਸੀ,
ਕੱਚਿਆਂ ਉੱਤੇ ਪੱਕੀਆਂ ਆਸਾਂ ਲਾਉਣੀਆਂ ਭੁੱਲ ਅਸਾਡੀ ਸੀ।
ਸਾਡੀ ਗਲ਼ਤੀ ਗੱਲ ਪਹਿਲਾਂ ਟੁਣਕਾ ਕੇ ਕਾਹਤੋਂ ਕੀਤੀ ਨਾਂ,
ਕੱਚਾ ਭਾਂਡਾ ਹਰ ਕੋਈ ਪਹਿਲਾਂ ਠੋਰ ਵੇਖਦਾ ਏ......

ਸੱਜਣਾਂ ਦੀ ਫੁੱਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,
ਉਨ੍ਹਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ........

ਦਿਲ਼ ਉਨ੍ਹਾਂ ਦਾ ਓਹੀਓ ਦਿਲ਼ ਨੂੰ ਫਿਕਰ ਕਿਸੇ ਦੇ ਗਾਨੇਂ ਦਾ,
ਗੱਲਾਂ ਵੀ ਸੱਭ ਓਹੀਓ ਪਰ ਵਿੱਚ ਜਿਕਰ ਕਿਸੇ ਦੇ ਗਾਨੇਂ ਦਾ।
ਸੋਹਣਿਆਂ ਦੇ ਇੰਝ ਬਦਲਣ ਦੀ ਕੋਈ ਖਾਸ ਹੈਰਾਨੀ ਨਹੀਂ ਹੁੰਦੀ,
'ਦੇਬੀ' ਤਾਂ ਬੱਸ ਸਮੇਂ ਦੀ ਬਦਲੀ ਤੋਰ ਵੇਖਦਾ ਏ......

ਸੱਜਣਾਂ ਦੀ ਫੁੱਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,
ਉਨ੍ਹਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ........