Saturday, 30 December 2006

ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ..
ਕਦੇ ਕਦੇ ਤਾਂ ਅਰਮਾਨ ਬਦਲ ਜਾਂਦੇ ਨੇ..
ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ..
ਨਾਲ ਚਲ ਰਹੇ ਇਨਸਾਨ ਬਦਲ ਜਾਂਦੇ ਨੇ..

Thursday, 28 December 2006

ਇਕ ਪਿਆਰ ਹੀ ਤਾਂ ਕੀਤਾ ਸੀ,
ਕੋਈ ਗੁਨਾਹ ਤਾਂ ਨਹੀਂ ਸੀ ਕੀਤਾ....
ਇਹ ਸਜ਼ਾ ਕਿਸ ਗੱਲ ਦੀ ਮਿਲੀ ਯਾਰੋ,
ਕਿਸੇ ਨੂੰ ਤਬਾਹ ਤਾਂ ਨਹੀਂ ਸੀ ਕੀਤਾ...
ਉਸਦਾ ਅਕਸ ਮੇਰੇ ਦਿਲ 'ਤੇ ਹੈ,
ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ।
ਮੈਨੂੰ ਪਿਆਰ ਹੈ ਉਹਦੇ ਨਾਲ,
ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ।
ਦਿਲਾਂ ਦੇ ਦਰਦ ਦਾ ਨਾਂ ਵੈਦ ਕੋਈ,
ਅਸੀਂ ਇਹੀ ਰੋਗ ਲਵਾ ਬੈਠੇ,
ਇਕ ਉਹਨਾਂ ਦੀ ਮੁਸਕਾਨ ਉਤੇ,
ਅਸੀਂ ਆਪਣਾ ਦਿਲ ਗੁਆ ਬੈਠੇ ।
ਅਸੀ ਤੇਰੇ ਬਿਨਾਂ ਕਿਂਝ ਜਿਊਂਦੇ ਹਾਂ,
ਅਸੀ ਕੀ ਦੱਸੀਏ ਦੱਸ ਨਹੀਂ ਸਕਦੇ।
ਬੱਸ ਦਿਲ ਨੂੰ ਤੇਰੀ ਯਾਦ ਸਤਾਉਦੀ ਹੈ,
ਅਸੀ ਕੀ ਦੱਸੀਏ ਤੈਂਨੂੰ ਭੁੱਲ ਨਹੀਂ ਸਕਦੇ।....
ਇਹ ਜਖ਼ਮ ਹੈ ਦਿੱਤਾ ਯਾਰਾਂ ਦਾ,
ਕੁਝ ਪਿੱਠ ਤੇ ਹੋਏ ਵਾਰਾਂ ਦਾ,
ਇਹ ਸਿਲਾ ਹੈ ਟੁੱਟੇ ਕਰਾਰਾਂ ਦਾ,
ਤੇ ਕੀਤੇ ਹੋਏ ਇਤਬਾਰਾਂ ਦਾ ।.....

Kuch Khaas nahi..

ਸਤਿਸ਼੍ਰੀ ਅਕਾਲ ਜੀ..

ਇੱਥੇ ਤੁਸੀਂ ਮੇਰੀ ਲਿਖੀਆਂ ਹੋਈਆਂ ਕੁਝ ਰਚਨਾਵਾਂ ਪੜ੍ਹ ਸਕਦੇ ਹੋਂ....